**ਪੈਨਸ਼ਨਰਾਂ ਨੇ ਭਾਰੀ ਮੀਂਹਾਂ ਨਾਲ਼ ਡਿੱਗੀਆਂ ਛੱਤਾਂ ਦੀ ਮੁਰੰਮਤ ਲਈ ਗਰੀਬ ਮਜ਼ਦੂਰ ਪਰਿਵਾਰਾਂ ਦੀ 40000/-ਰੁਪਏ ਦੀ ਕੀਤੀ ਆਰਥਿਕ ਮਦਦ: ਪੈਨਸ਼ਨਰ ਆਗੂ**
ਫ਼ਗਵਾੜਾ:15 ਸਤੰਬਰ
( )
ਪੰਜਾਬ ਵਿੱਚ ਆਏ ਹੜ੍ਹਾਂ ਨਾਲ ਅਤੇ ਪਏ ਭਾਰੀ ਮੀਂਹਾਂ ਨਾਲ਼ ਸਮਾਜ ਦੇ ਹਰ ਵਰਗ ਦੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ,ਜਿਸ ਦੀ ਪੂਰੀ ਪੂਰੀ ਮਾਤਰਾ ਵਿੱਚ ਭਰ ਪਾਈ ਕਰਨੀ ਅਸੰਭਵ ਹੀ ਨਹੀਂ ਸਗੋਂ ਅਤਿ ਮੁਸ਼ਕਲਾਂ ਭਰਪੂਰ ਵੀ ਹੈ। ਹੜ੍ਹਾਂ ਅਤੇ ਭਾਰੀ ਮੀਂਹਾਂ ਕਾਰਨ ਹੋਏ ਨੁਕਸਾਨ ਨਾਲ ਸੰਬੰਧਿਤ ਵਰਗਾਂ ਦੇ ਲੋਕਾਂ ਨੂੰ ਕੁੱਝ ਆਰਥਿਕ ਰਾਹਤ ਦੇਣ ਲਈ ਪੈਨਸ਼ਨਰ ਭੈਣਾਂ ਭਰਾਵਾਂ ਨੂੰ ਰਾਹਤ ਫੰਡ ਵਿੱਚ ਯੋਗਦਾਨ ਪਾਉਣ ਲਈ ਕੀਤੀ ਗਈ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਪੈਨਸ਼ਨਰਾਂ ਨੇ,ਰਾਹਤ ਫੰਡ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾ ਕੇ ਸਮਾਜ ਵਿੱਚ ਐਸੋਸੀਏਸ਼ਨ ਦਾ ਮਾਣ ਵਧਾਇਆ ਹੈ। ਇਕੱਠੇ ਹੋਏ ਰਾਹਤ ਫੰਡ ਵਿੱਚੋਂ ਪਹਿਲੀ ਕਿਸ਼ਤ ਵਿੱਚ ਸੁਲਤਾਨਪੁਰ ਲੋਧੀ ਹਲਕੇ ਵਿੱਚ ਆਰਜ਼ੀ ਬੰਨ੍ਹ ਦੀ ਮਜ਼ਬੂਤੀ ਕਰਨ ਲਈ ਚੱਲ ਰਹੇ ਕੰਮ ਵਿੱਚ 53200/- ਰੁਪਏ ਦਾ ਯੋਗਦਾਨ ਪਾਇਆ ਗਿਆ ਸੀ। ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਹਤ ਫੰਡ ਦੀ ਦੂਜੀ ਕਿਸ਼ਤ ਵਿੱਚ ਇਕੱਠੇ ਹੋਏ ਫੰਡ ਵਿੱਚੋਂ ਪੰਜਾਬ ਪੈਂਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫ਼ਗਵਾੜਾ ਦੇ ਪ੍ਰਧਾਨ ਮੋਹਣ ਸਿੰਘ ਭੱਟੀ ਦੀ ਅਗਵਾਈ ਵਿੱਚ ਅਤੇ ਨਾਲ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ, ਬਲਾਕ ਫਗਵਾੜਾ ਦੇ ਉੱਘੇ ਆਗੂ ਦਲਜੀਤ ਸਿੰਘ ਸੈਣੀ ਨੂੰ ਨਾਲ਼ ਲੈ ਕੇ ਪਿੰਡ ਮੀਰਾ ਪੁਰ ਦੇ ਰਾਮ ਕ੍ਰਿਸ਼ਨ ਪੁੱਤਰ ਗੁਰਦਾਸ ਰਾਮ, ਪਿੰਡ ਗੁਜਰਾਤਾਂ ਦੇ ਸਰਬਜੀਤ ਪੁੱਤਰ ਗੁਰਬਖਸ਼ ਰਾਮ ਦੇ ਗ਼ਰੀਬ ਮਜ਼ਦੂਰ ਪਰਿਵਾਰਾਂ ਨੂੰ ਮੀਹਾਂ ਨਾਲ ਡਿੱਗੀਆਂ ਛੱਤਾਂ ਨੂੰ ਦੋਬਾਰਾ ਬਣਾਉਣ ਲਈ 15000--15000 ਰੁਪਏ ਦੀ ਨਗਦ ਸਹਾਇਤਾ ਸਰਪੰਚ ਮੀਰਾ ਪੁਰ ਸ਼੍ਰੀ ਦੇਸ ਰਾਜ ਜੀ ਅਤੇ ਸਰਪੰਚ ਗੁਜਰਾਤਾਂ ਸ਼੍ਰੀ ਮਤੀ ਜਸਵੀਰ ਕੌਰ ਜੀ ਦੀ ਮੌਜੂਦਗੀ ਵਿੱਚ ਦਿੱਤੀ ਗਈ। ਸਹਾਇਤਾ ਦਿੰਦੇ ਹੋਏ ਦੋਂਨੋਂ ਪਿੰਡਾਂ ਦੇ ਸਰਪੰਚਾਂ ਸਮੇਤ ਮੌਜੂਦ ਪਤਵੰਤੇ ਸੱਜਣ ਨੂੰ ਨਿਮਰਤਾ ਸਹਿਤ ਬੇਨਤੀ ਵੀ ਕੀਤੀ ਕਿ ਆਪਣੀ ਨਿਗਰਾਨੀ ਹੇਠ ਡਿੱਗੀਆਂ ਛੱਤਾਂ ਨੂੰ ਦੋਬਾਰਾ ਬਣਾਉਣ ਲਈ ਯਤਨ ਪੂਰੀ ਗੰਭੀਰਤਾ ਨਾਲ ਕੀਤੇ ਜਾਣ ਤਾਂ ਜੋ ਗਰੀਬ ਮਜ਼ਦੂਰ ਪਰਿਵਾਰਾਂ ਦਾ ਸਿਰ ਢਕਿਆ ਜਾਵੇ। ਇਸੇ ਤਰ੍ਹਾਂ ਹੀ ਪਿੰਡ ਭੁਲਾਰਾਈ ਦੇ ਗ਼ਰੀਬ ਮਜ਼ਦੂਰ ਪਰਿਵਾਰ ਦੇ ਲਖਵੀਰ ਸਿੰਘ ਪੁੱਤਰ ਮੋਹਣ ਸਿੰਘ ਨੂੰ ਵੀ ਡਿੱਗੀ ਛੱਤ ਦੀ ਮੁਰੰਮਤ ਕਰਵਾਉਣ ਲਈ 10000/- ਰੁਪਏ ਦੀ ਨਗਦ ਸਹਾਇਤਾ ਦਿੱਤੀ ਗਈ। ਗਰੀਬ ਮਜ਼ਦੂਰ ਪਰਿਵਾਰਾਂ ਦੀ ਆਰਥਿਕ ਮਦਦ ਕਰਨ ਸਮੇਂ ਐਸੋਸੀਏਸ਼ਨ ਦੇ ਪ੍ਰਧਾਨ ਮੋਹਣ ਸਿੰਘ ਭੱਟੀ, ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ,ਵਿੱਚ ਸਕੱਤਰ ਗੁਰਨਾਮ ਸਿੰਘ ਸੈਣੀ,ਰਤਨ ਸਿੰਘ ਗੁਰਾਇਆ,ਕੇ ਕੇ ਪਾਂਡੇ, ਮਾਸਟਰ ਜੋਗਿੰਦਰ, ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ, ਬਲਾਕ ਫਗਵਾੜਾ ਦੇ ਉੱਘੇ ਆਗੂ ਦਲਜੀਤ ਸਿੰਘ ਸੈਣੀ,ਦੇਸ਼ ਰਾਜ ਸਰਪੰਚ ਮੀਰਾ ਪੁਰ, ਜਸਵੀਰ ਕੌਰ ਸਰਪੰਚ ਗੁਜਰਾਤਾ, ਸਾਬਕਾ ਸਰਪੰਚ ਬਲਦੇਵ ਸਿੰਘ, ਜੀਵਨ ਸਿੰਘ ਪੰਚ, ਮਹਿੰਗਾ ਸਿੰਘ, ਮਹਿੰਦਰ ਸਿੰਘ,ਬਲੀ, ਪਰਮਜੀਤ ਕੌਰ ਪੰਚ,ਸੁੱਚਾ ਸਿੰਘ, ਮਨੋਹਰ ਲਾਲ, ਗੁਰਪ੍ਰੀਤ ਕੌਰ, ਅਧਿਆਪਕ ਰਾਮ ਲਾਲ ਅਤੇ ਮੈਡਮ ਮਨਪ੍ਰੀਤ ਕੌਰ ਵੀ ਹਾਜ਼ਰ ਹੋਏ।